Wednesday, 9 November 2011

ਗ਼ਜ਼ਲ

ਸਦੀਆਂ  ਦੇ ਸੂਰਜ਼  ਯਾਰੋ ,ਅਸੀਂ ਪਿੰਡੇ ਉੱਤੇ ਸੇਕੇ ਨੇ 
ਮੈ ਸ਼ੂਕਦੇ ਦਰਿਆਵਾਂ ਦੇ ਵੀ  ,ਰੁੱਖ  ਬਦਲਦੇ ਵੇਖੇ ਨੇ  

ਘੱਟੋ  ਘੱਟ ਤੂੰ ਦਾਤੀ  ਵਾਲੇ ,ਦੰਦੇ  ਤਾਂ ਕਢਵਾ ਨਵੇਂ ,
ਚੋਰੀ ਛੁੱਪੇ ਦੁਸ਼ਮਣ ਨੇ ਤਾਂ ,ਚਾਕੂ  ਛੁਰੀਆਂ  ਰੇਤੇ ਨੇ 

ਹੁਣੇ ਹੁਣੇ ਨੇ ਬੈਠੀਆਂ ਆ ਕੇ, ਹਰੀ  ਕਚੂਰ ਡੇਕ ਉੱਤੇ 
ਬਾਜਾਂ ਦੀ ਵੀ ਬੂਥ ਲੁਆਤੀ,ਚਹੁੰ ਚਿੜੀਆਂ ਦੇ ਏਕੇ ਨੇ 

ਰੁਮ੍ਕਦੀਆਂ ਪੌਣਾਂ ਨੇ ਜਦ ,ਰੂਪ ਧਾਰਿਆ  ਝੱਖੜ ਦਾ 
ਸੰਗ ਉੱਡ ਕੇ  ਸਾਥ ਹੈ  ਦਿੱਤਾ ,ਮਾਰੂਥਲ  ਦੇ ਰੇਤੇ ਨੇ 

ਠੰਡੀਆਂ ਸ਼ੀਤ ਹਵਾਵਾਂ ਨੇ ,ਅੰਦਰ ਗਰਮ ਚੁਆਤੀ ਵੀ 
ਗਰਮ ਸੁਆਸਾਂ ਅੱਗੇ  ਠੰਡ ਨੇ ,ਗੋਡੇ  ਆਖਰ ਟੇਕੇ ਨੇ 

ਕਿਓਂ ਹਰਵਿੰਦਰ ਭੁੱਲ ਗਿਆ ਤੂੰ, ਦਸਤਕ ਦੇਣੀ ਬੂਹੇ ਤੇ 
ਸੌ ਸਾਲ ਸਾਨੂੰ  ਪਿਛੇ ਸੁੱਟ ਤਾ ,ਓਏ  ਤੇਰੇ ਮਾੜੇ ਚੇਤੇ ਨੇ ......................ਹਰਵਿੰਦਰ ਧਾਲੀਵਾਲ 

2 comments:

 1. ਗਜ਼ਲ ਚੰਗੀ ਲੱਗੀ..ਖਾਸ ਕਰਕੇ ਇਹ ਸ਼ੇਅਰ....
  ਹੁਣੇ ਹੁਣੇ ਨੇ ਬੈਠੀਆਂ ਆ ਕੇ, ਹਰੀ ਕਚੂਰ ਡੇਕ ਉੱਤੇ
  ਬਾਜਾਂ ਦੀ ਵੀ ਬੂਥ ਲੁਆਤੀ,ਚਹੁੰ ਚਿੜੀਆਂ ਦੇ ਏਕੇ ਨੇ .....

  ਹਲੂਣਾ ਦੇਣ ਲਈ ਇੰਨਾ ਹੀ ਕਾਫੀ ਹੈ ।

  ਹਰਦੀਪ

  ReplyDelete
 2. ਹਰਦੀਪ ਭੈਣ ਜੀ ,ਤੁਹਾਡਾ ਬਹੁਤ ਬਹੁਤ ਧੰਨਵਾਦ ..........!!

  ReplyDelete