Saturday, 29 October 2011

PUNJABI HAIKU------------------------------------------------------------------------------------------------------


================ਹਾਕ ==============
1

ਨਿੱਕੀ ਜਿਹੀ ਕੁੜੀ

ਹਾਕ ਨਾ ਸੁਣੇ

ਖੇਡੇ ਡੀਟੀ ਪੈਰ ================ਮਖਣੀ===================

2


ਰੋਟੀ ਉੱਤੇ ਸਾਗ 

ਬੁਰਕੀ ਨਾਲ ਰੋਕੇ 

ਪਿਘਲ ਰਹੀ ਮਖਣੀ 


===============ਬੇਗਾਨੀ ਖੁਸ਼ੀ================
3


ਗੁਬਾਰੇ ਵਾਲਾ 

ਗੁਬਾਰੇ ਸੁੰਨੇ ਛੱਡ 

ਮੈਰਜ਼ ਪੈਲਸ ਵਿੱਚ ਨੱਚੇ


=================ਵਿਛੋੜਾ ================
4


ਇੱਕ ਹੱਥ ਪਾਸਪੋਰਟ 

ਦੂਜੇ ਹੱਥ ਮਹਿੰਦੀ ਵਾਲਾ ਹੱਥ 

ਚਿਹਰੇ ਧੁੰਦਲਾਏ

=================ਮੁੜਕਾ =================

5


ਬੰਬਰ ਦੀ ਚੁੰਨੀ ਨਾਲ 

ਮੁੜਕਾ ਪੂੰਝੇ 

ਚਿਹਰਾ ਹੋਰ ਵੀ ਲਾਲ 

==================ਭਾਦੋਂ =================

6

ਟਿੱਕੀ ਚਮਕੇ 

ਪਿੰਡਾ ਚਿਪ ਚਿਪ  

ਭਾਦੋਂ ਦਾ ਮਹੀਨਾ  


=================ਹਾਜਰੀ ਰੋਟੀ ===============
7

ਚਿੜੀਆਂ ਦੀ ਚੀਂ ਚੀਂ 

ਥ੍ਪ੍ਲੇ ਤੇ ਥੱਪ ਥੱਪ 

ਹਾਜਰੀ ਰੋਟੀ 


==================ਕੁੱਕੜ ================
8
ਫੁੱਫੜ ਦੀ ਆਮਦ 

ਕੁੱਕੜ ਦੀ ਬਾੰਗ ਨਾ ਸੁਣੀ

ਰੂੜੀ ਤੇ ਖੰਭ  

=================ਘਾਣੀ==================

9
ਗੁੜ ਦੀ ਰੋੜੀ 

ਕਾਡਨੀ ਦਾ ਦੁਧ 

ਘਾਣੀ ਨੂੰ ਲੱਤ 


=================ਕਾਮਾ =================

10
ਮੁੜਕੋ ਮੁੜਕੀ

ਦਾਖ ਮੁਨੱਕੀ ਲਾਲੀ

ਕਾਮੇ ਦੇ ਮੂੰਹ ਤੇ 


================ਕਰੀਰ ਦੇ ਫੁੱਲ =============
11
ਸੰਧੂਰੀ ਅਸਮਾਨ  
ਉਸਦੀ ਹਥੇਲੀ ਤੇ  
ਕਰੀਰ ਦੇ ਫੁੱਲ

===============ਘੁਰਾੜਾ===================
12
ਟਿਕੀ ਰਾਤ 
ਚੁੱਪ ਚੀਰ ਰਿਹਾ 
ਬਾਪੂ ਦਾ ਘੁਰਾੜਾ 

====================ਫਸਲ ===============
13
ਪੱਕੀ ਫਸਲ 
ਕਾਲੀ ਘਟਾ 
ਬਾਪੂ ਦੇ ਜੁੜੇ ਹੱਥ 

===============ਜੁਗਨੂੰ ===================
14
ਨਹਿਰ ਕਿਨਾਰਾ 
ਸਰਕੰਡਿਆਂ ਤੇ 
ਟਿਮਟਿਮਾਓਂਦੇ ਜੁਗਨੂੰ 

=================ਪੇਂਡੂ ਕੁੜੀ ================
15
ਪੇਂਡੂ ਕੁੜੀ 
ਨੀਵੀਂ ਪਾ ਕੇ ਲੁਕੋਵੇ 
ਠੋਡੀ ਵਾਲਾ ਤਿਲ 

==================ਘਾਠ=================
16
ਘਾਠ 
ਵਿਚ ਕੋਈ ਕੋਈ ਦਾਣਾ
ਛੋਲਿਆਂ ਦਾ 

====================ਬੁਖਾਰ ==============
17
ਜੇਠ ਮਹੀਨਾ 
ਧੁੱਪੇ ਪਵੇ 
ਕਾਂਬੇ ਦਾ ਬੁਖਾਰ 
 
==================ਇਸਤਿਹਾਰ ============ 
18
ਮੁੱਖ ਪੇਜ ਤੇ ਖਬਰ 
ਰੈਲੀ 'ਚ ਰਿਕਾਰਡ ਤੋੜ ਇੱਕਠ 
ਥੱਲੇ ਛੋਟਾ ਜਿਹਾ 'advt.'
 
=================ਹੰਝੂ ===================
19
ਹੰਝੂ 
ਖਤ  ਉੱਪਰ 
ਅੱਖਰ ਰਲਗੱਡ 
 
==================ਮਾਹੀ================
20
ਛਮ ਛਮ ਕਰਦੀ 
ਤੁਰੀ ਆਵੇ 
ਮੂਹਰੇ ਮਾਹੀ 
 
===================ਈਦ ਦਾ ਚੰਨ ============
21
ਆ ਟਿਕਿਆ 
ਮ੍ਸ਼ੀਤ ਦੇ ਗੁੰਬਦ ਤੇ 
ਈਦ ਦਾ ਚੰਨ 

================ਅੰਗੂਠੀ =================
22
ਸਖਤ ਹੱਥਾਂ ਵਿਚ 
ਨਾਜ਼ੁਕ ਹੱਥ 
ਅੰਗੂਠੀ ਚਮਕ ਰਹੀ 

=================ਪੱਗ ==================
23
ਕਾਹਲੀ 
ਪੱਗ ਦਾ ਆਖਰੀ ਲੜ 
ਛੋਟਾ ਰਹਿ ਗਿਆ 

==================ਕਰੇਲੇ ================
 24
ਜੰਗਲੀ ਕਰੇਲੇ 
ਤਵੇ ਤੇ ਭੁੰਨੇ 
ਕਰਾਰੀ ਖੁਸ਼ਬੂ 

=================ਲਿਓੜ===============
25
ਝੜੀ 
ਗਲੀ 'ਚ ਡਿੱਗਾ 
ਕੱਚੀ ਕੰਧ ਦਾ ਲਿਓੜ 

==================ਮਾਹੀ=================
26
ਅੱਖ ਨਾ ਝਪਕੇ 
ਅੱਖਾਂ ਵਿੱਚ 
ਮਾਹੀ ਦੀ ਫੋਟੋ 

=================ਰਤਨਜੋਤ ==============
27
ਛੜਿਆਂ ਦੇ 
ਵੇਹੜੇ ਉੱਗਿਆ 
ਰਤਨਜੋਤ ਦਾ ਬੂਟਾ

=================ਅੰਗੂਠੀ ================
28
ਛੋਹ ਕੇ ਵੇਖ ਰਹੀ 
ਪੁਰਾਣੀ ਅੰਗੂਠੀ ਤੇ  
ਉਸਦਾ ਨਾਂ 

================ਗੁਲਦਾਓਦੀ===============
29
ਕੱਕਰ 
ਪੀਲਿਓਂ ਜਾਮਨੀ ਹੋਏ 
ਗੁਲਦਾਓਦੀ ਦੇ ਫੁੱਲ 

=================ਹਾਸਾ ===============
30
ਖਿੜ ਖਿੜਾ ਕੇ ਹੱਸ ਰਹੀ
ਮੰਦਿਰ ਵਿਚ 
ਖੜਕਣ ਘੰਟੀਆਂ 

================ਪ੍ਰਦੇਸੀ ਮਾਹੀ =============
31
ਮਾਹੀ ਪ੍ਰਦੇਸ਼ 
ਭੁੱਲੀ ਤਵੇ ਤੋਂ 
ਰੋਟੀ ਥ੍ਲਨੀ 

==================ਸਾਗਰ===============
32
ਸਾਗਰ ਦੀ ਸਤਹ 
ਚੰਨ ਦਾ ਟੁਕੜਾ 
ਸਾਡੇ ਨਾਲ ਨਾਲ

================ਸੁੱਚੇ ਮੋਤੀ ===============
33
ਮੰਦ ਮੰਦ ਮੁਸ੍ਕਰਾਵੇ
ਗਲ ਵਿੱਚ 
ਸੁੱਚੇ ਮੋਤੀਆਂ ਦੀ ਮਾਲਾ 

=================ਸੂਰਜ==================
34
ਅੱਖਾਂ ਬੰਦ 
ਅਜੇ ਵੀ ਮਸਤਕ ਵਿਚ ਦਗ ਰਿਹਾ 
ਇੱਕ ਪਲ ਪਹਿਲਾਂ ਵੇਖਿਆ ਸੂਰਜ

=================ਕਿਸਮਤ ਪੁੜੀ ============
35
ਬੱਚੇ ਦਾ ਹਾਸਾ 
ਕਿਸਮਤ ਪੁੜੀ ਚੋਂ ਨਿੱਕਲੇ 
ਇੱਕ ਕੰਘੀ ਇੱਕ ਸੀਟੀ

==================ਲਿਪਸਟਿਕ===========
36
ਮੁੜਕੇ ਨਾਲ 
ਬਰਾਛਾਂ ਤੱਕ ਖਿੰਡੀ
ਲਿਪਸਟਿਕ

================ਸਾਇਕਲ ===============
37
ਸਾਇਕਲ ਤੋਂ ਡਿੱਗਿਆ 
ਕੱਪੜੇ ਝਾੜੇ 
ਵੇਖ ਕੇ ਆਸਾ ਪਾਸਾ

==================ਚੁੰਨੀ ===============
38
ਮਿਲਾ ਮਿਲਾ ਵੇਖ ਰਹੀ 
ਚੁੰਨੀ ਦਾ ਰੰਗ 
ਮਾਹੀ ਦੀ ਪੱਗ ਨਾਲ

================= ਹੱਡਾਂ ਰੋੜੀ ==============
39
ਹੱਡਾਂ ਰੋੜੀ 
ਕੁੱਤਾ ਗਿਰਝ ਵੱਲ ਵੇਖੇ 
ਗਿਰਝ ਕੁੱਤੇ ਵੱਲ

=================ਲੀਡਰ ==============
40
ਇੱਕ ਪਿੰਡ ਦੇ ਤਿੰਨ ਲੀਡਰ 
ਸੜਕ ਵਿੱਚ 
ਤਿੰਨ ਵੱਡੇ ਖੱਡੇ

=================ਗਿਣਤੀ ਮਿਣਤੀ ============
41
ਖ਼ਤਾਨਾ ਵਿਚ ਜਾ ਵੜਿਆ 
ਗਿਣਦਾ ਗਿਣਦਾ 
ਉਂਗਲਾਂ ਦੇ ਟੱਕ

===============ਦੀਵਾ==================
42
ਤੇਲ ਮੁਕਿਆ 
ਦੀਵੇ ਦੀ ਲੋਅ
ਹੋਰ ਉੱਚੀ

================ਬਗਲੇ ===============
43
ਛੱਪੜ 
ਮਝ ਉੱਤੇ ਬੈਠੇ 
ਦੋ ਬਗਲੇ 

=================ਸ੍ਫੈਦਾ ==============
44
ਜੀ ਟੀ ਰੋਡ 
ਸਫੈਦੇ ਤੇ ਖੁਣਿਆ
ਉਸਦਾ ਨਾਮ

=================ਚਿਬੜ=============
45
ਕੁੱਪ ਦੇ ਜੜੀਂ 
ਵੇਲ ਨਾਲੋਂ ਆਪੇ ਟੁੱਟੇ 
ਦੋ ਪੀਲੇ ਚਿਬੜ

=================ਕਿਣਮਿਣ=============
46
ਕਿਣਮਿਣ 
ਬੋਹੜ ਦੇ ਪੱਤੇ 
ਡੱਬ ਖਾੱਡ੍ਬੇ

================ਧਰੇਕ ==============
47
ਧਰੇਕ 
ਰੇਸ਼ਮੀ ਤੰਦ ਨਾਲ ਲਟਕਿਆ 
ਇੱਕ ਪੀਲਾ ਪੱਤਾ

===============ਕਾਸ਼ਨੀ ਦਾ ਬੂਟਾ=============
48
ਨੀਝ ਲਾ ਵੇਖ ਰਿਹਾ 
ਕਾਸ਼ਨੀ ਦਾ ਬੂਟਾ
ਹੱਥ ਵਿੱਚ ਦਾਤੀ

=================ਡੋਲੂ =================
49
ਗਾਵੇ ਸਹਿਬਾਂ
ਡੋਲੂ ਦੀ ਤਾਲ ਤੇ 
ਗਰੀਬੂ ਦਾ ਮੁੰਡਾ

================ਕਾਗਜ਼==============
50
ਕਾਲੇ ਅੱਖਰ 
ਵਿੱਚ ਵਿਚਾਲੇ 
ਚਿੱਟਾ ਕਾਗਜ਼

================ਮੀਲ ਪੱਥਰ ==============
51
ਮੁਸਾਫਰ ਜਾ ਰਹੇ 
ਮੀਲ ਪੱਥਰ 
ਉੱਥੇ ਹੀ

=================ਭੰਬੂ =================
52
ਰੋ ਕੇ ਹਟੀ 
ਅੱਕਾਂ ਦੇ ਭੰਬੂ 
ਫੜ ਰਹੀ

=================ਕੱਬਡੀ ==============
53
ਕੱਬਡੀ ਦੀਆਂ ਝੱਪਟਾਂ
ਇੱਕ ਪਾਸੇ ਨੂੰ 
ਉੱਲਰ ਰਿਹਾ ਬਾਬਾ

=================ਆਚਾਰ==============
54
ਆਚਾਰ ਦੀ ਫਾੜੀ 
ਦੰਦੀ ਵਢਣ ਲੱਗਿਆਂ
ਇੱਕ ਅੱਖ ਮਿਚੀ

================ਪੋਤਾ=================
55
ਪੋਤੇ ਨੂੰ ਵੇਖ 
ਖੀਸੇ ਨੂੰ 
ਟੋਹ ਰਿਹਾ ਬਾਬਾ 

================ਲੌਂਗ =================
56
ਮੀਂਹ ਦਾ ਛ੍ਡਾਕਾ
ਕਿੱਕਰ ਦੇ ਫੁੱਲਾਂ ਤੋਂ 
ਬਣ ਰਹੇ ਲੌਂਗ 

================ਕਾਂ=================
57
ਉਡਣ ਲੱਗਿਆਂ
ਕਾਂ ਨੇ ਨੱਪੀ 
ਡਰਨੇ ਦੀ ਬਾਂਹ 

================ਤੰਦ ===============
58
ਪੁੰਨਿਆਂ ਦੀ ਰਾਤ 
ਟੁੱਟਿਆ ਫੇਰ 
ਚਰ੍ਖਿਓਂ ਤੰਦ 

=================ਅੱਥਰੂ ===============
59
ਅੱਥਰੂ 
ਕੋਇਆਂ ਵਿਚਦੀ ਹੋ 
ਸਿਰਾਹਣੇ ਤੇ 

================ਟਿੰਡਾਂ =================
60
ਅੱਥਰੂ 
ਖੂਹ ਦੀਆਂ ਟਿੰਡਾਂ 
ਗਿੜ ਰਹੀਆਂ 

=================ਮਾਂ================
61
ਅੰਨੀ ਮਾਂ 
ਟੋਹ ਕੇ ਵੇਖੇ 
ਬੱਚੇ ਦੇ ਨਕਸ਼ 

==================ਕੰਧ===============
62
ਘਰ ਵਿਚਾਲੇ ਕੰਧ 
ਵੇਖ ਰਿਹਾ 
ਬਲੈਕ ਵਾਈਟ ਤਸਵੀਰ 

=================ਚੁੱਪ=================
63
ਚੁੱਪ ਚੀਰ ਰਹੀ 
ਦੀਵਾਰ ਘੜੀ ਦੀ 
ਟਿੱਕ ਟਿੱਕ 

=================ਮੁੰਦਰੀ ==============
64
ਮੋਕਲੀ ਮੁੰਦਰੀ 
ਉਸਦੇ ਹੱਥ 'ਚ ਰਹਿ ਗਈ 
ਹੱਥ ਛੁਡਾਉਣ ਲੱਗਿਆਂ 

=================ਬੁਰਕੀ ==============
65
ਆਖਰੀ ਬੁਰਕੀ 
ਛੜਾ ਤਾਇਆ 
ਮੰਗੇ ਗੰਢਾ

=================ਨਾਮ================
66
ਮੱਥਾ ਟੇਕਣ ਤੋਂ ਪਹਿਲਾਂ 
ਦਾਨੀ ਸੱਜਣਾ ਦੀ ਸੂਚੀ ਚੋਂ 
ਲਭੇ ਆਪਣਾ ਨਾਂ 

===============ਪੱਖਾ =================
67
ਪੱਖਾ ਚਾਲੂ 
ਗਾਇਬ ਹੋ ਰਿਹਾ 
ਬਾਪੂ ਜੀ ਦਾ ਨਾਮ 

================ਘਰ ================
68
ਬਣਾਉਂਦੇ ਬਣਾਉਂਦੇ 
ਮਿੱਟੀ ਦਾ ਘਰ 
ਹੋਏ ਝਾਟਮਝੀਟੇ

=================ਛੋਹ ===============
69
ਉਸਦੀ ਛੋਹ 
ਕੱਚੀ ਤਰੇਲੀ 
ਅੱਖਾਂ ਮਿਚ ਰਹੀਆਂ 

=================ਫੁੱਲ ==============
70
ਧਰਤੀ ਨੂੰ 
ਛੂਹ ਰਹੇ 
ਗੁਲਦਾਓਦੀ ਦੇ ਫੁੱਲ 

================ਸੀਸਾ===============
71
ਸੀਸਾ ਵੇਖ ਰਿਹਾ 
ਪੁੜਪੜੀ ਕੋਲੋਂ 
ਚਿੱਟੇ ਵਾਲ 

===============ਕਾਕਰੋਚ ================
72
ਸੁਆਣੀ ਨੂੰ ਵੇਖ 
ਮੁਛਾਂ ਹਿਲਾ ਰਿਹਾ 
ਕਾਕਰੋਚ 

================ਤਿੱਤਲੀ ==============
73
ਇੱਕ ਪੀਲੀ ਤਿੱਤਲੀ 
ਫੇਰ ਲੰਘੀ 
ਬਾਰੀ ਮੂਹਰਿਓਂ 

================ਉਡਾਰੀ ==============
74
ਤਿੱਤਲੀ 
ਗੁਲਾਬ ਤੋਂ ਉੱਡੀ
ਅਮਲਤਾਸ਼ ਵੱਲ 

==================ਟੂਟੀ==============
75
ਟਿਕੀ ਰਾਤ 
ਇੱਕ ਲੈਅ ਵਿਚ 
ਟੂਟੀ ਦੀ ਟਿੱਪ ਟਿੱਪ 

=================ਤ੍ਰੇਲ===============
76
ਅੱਸੂ ਦੀ ਸਵੇਰ 
ਤ੍ਰੇਲੇ ਘਾਹ ਤੇ 
ਸੱਜਰੀਆਂ ਪੈੜਾਂ 

================ਮਾਰੂਥਲ =============
77
ਮਾਰੂਥਲ 
ਪੈੜਾਂ ਲਭਦੀ ਦੇ 
ਸੜ ਰਹੇ ਪੈਰ 

================ਤ੍ਰੇਲ ਤੁਪਕਾ ============
78
ਖਿੰਡ ਗਿਆ 
ਛੂਹਣ ਸਾਰ 
ਤ੍ਰੇਲ ਤੁਪਕਾ 

================ਸਤਰੰਗੀ ਪੀਂਘ ===========
79
ਫ੍ਕ਼ੀਰ ਦੀ 
ਕੁੱਲੀ ਉੱਤੇ 
ਸਤਰੰਗੀ ਪੀਂਘ

===============ਤੜਾਗੀ================
80
ਤੜਾਗੀ 
ਲਮਕਣ ਚਾਂਦੀ ਦੇ ਘੁੰਗਰੂ 
ਦੋ ਲੋਗੜੀ ਦੇ ਫੁੱਲ 

==============ਟਰੰਕ =============
81
ਬੱਚਿਆਂ ਦਾ ਝੁਰਮਟ 
ਅੰਦਰੋਂ ਖਾਲੀ ਬਾਹਰੋਂ ਭਰਿਆ 
ਛੜੇ ਦਾ ਟਰੰਕ 

==============ਫੁੱਲ ਡੰਡੀ===============
82
ਧਰਤ ਗੁਲਾਬੀ 
ਫੁੱਲ ਡੰਡੀ ਉੱਤੇ 
ਬਸ ਦੋ ਪੱਤੀਆਂ

================ਪਾਨ ਦੀ ਬੇਗੀ============
83
ਲੰਮਾਂ ਚਟ੍ਕਾਰਾ
ਛੜਾ ਚੁੰਮ ਰਿਹਾ 
ਪਾਨ ਦੀ ਬੇਗੀ 

===============ਵੀਣੀ===============
84
ਮਾਹੀ ਹੱਥ 
ਗੋਰੀ ਵੀਣੀ 
ਉੱਤੇ ਕਿੰਨੇ ਰੰਗ 

================ਦਾਹੜੀ ==============
85
ਗਰਨੇ ਕਢਦਿਆਂ
ਵੇਖ ਰਿਹਾ ਆਪਣੀ 
ਚਿੱਟੀ ਹੋ ਰਹੀ ਦਾਹੜੀ 

================ਮੁਲਾਕਾਤ =============
86
ਪਹਿਲੀ ਮੁਲਾਕਾਤ 
ਕੰਗਣੀ ਵਾਲੇ ਗਿਲਾਸ ਚੋਂ
ਪਾਣੀ ਛਲਕ ਰਿਹਾ 

===============ਮਾਹੀਆ ==============
87
ਖਿੜ ਖਿੜ ਹੱਸੇ 
ਮਾਹੀਆ
ਚਰਖਾ ਕੱਤ ਰਿਹਾ 

===============ਕਿਣਮਿਣ===============
88
ਕਿਣਮਿਣ 
ਟੀਸੀ ਦੇ ਪੱਤਿਆਂ ਤੋਂ 
ਹੇਠਲਿਆਂ ਤੇ 

================ਤੋੜ ਵਿਛੋੜਾ ==============
89
ਤੋੜ ਵਿਛੋੜੇ ਪਿਛੋਂ 
ਖਤਾਂ ਦੀ ਰਾਖ ਤੇ 
ਪਿਆਰ ਪਰੁੰਨੇ ਅੱਖਰ ਅਜੇ ਵੀ 

=================ਪੈੜਾਂ ==============
90
ਕੁੱਲੀ ਤੋਂ 
ਕਿਆਰੀ ਤੱਕ 
ਫ੍ਕ਼ਰ ਦੀਆਂ ਪੈੜਾਂ 

=================ਕਰੀਰ ==============
91
ਸੰਧੂਰੀ ਅਸਮਾਨ 
ਕਰੀਰ ਦੇ ਫੁੱਲ 
ਉਸਦੀ ਹਥੇਲੀ ਤੇ 

================ਅਲਾਰਮ ==============
 92
ਉਸਦੇ ਸਿਰਾਹਣੇ
ਕੋਇਲ ਕੂਕ ਰਹੀ 
ਅੰਮ੍ਰਿਤ ਵੇਲਾ 


================ਠੰਡ ===============
93
ਪੋਹ ਦਾ ਮਹੀਨਾ 
ਬੇਬੇ ਵੇਖ ਰਹੀ 
ਦਰਵਾਜੇ ਦੀ ਝੀਥ ਵੱਲ 

===============ਪਰਛਾਵਾਂ ==============
94
ਤਰਕਾਲਾਂ ਵੇਲਾ 
ਪਰਛਾਵਾਂ ਲੰਮਾਂ ਹੋ 
ਕੰਧ ਕੋਲੋਂ ਵਲ ਖਾ ਰਿਹਾ 

=================ਕਬਰ =============
95
ਸਰਕਦਾ ਸਰਕਦਾ 
ਕਬਰ ਤੱਕ ਪਹੁੰਚਿਆ 
ਸੁੱਕੇ ਰੁੱਖ ਦਾ ਪਰਛਾਵਾਂ 

================ਛੜਾ===============
96
ਛੜੇ ਦਾ ਪੈਰ ਅੜਕਿਆ 
ਮੁਨਿਆਰੀ ਦੀ 
ਦੁਕਾਨ ਮੂਹਰੇ 

================ਚੰਨ ==============
97
ਚੰਨ ਵੇਖਣ ਚੜੀ 
ਪੌੜੀਆਂ ਵਿੱਚ 
ਚੰਨ ਮਾਹੀ 

===============ਖੱਡਾ================
98
ਨੱਕੋ ਨੱਕ ਭਰਿਆ 
ਸੜਕ ਵਿਚਲਾ ਖੱਡਾ 
ਸੰਘਣੀ ਛਾਂ ਨਾਲ 

=================ਵੰਗਾਂ =============
99
ਵੰਗਾਂ ਚੜਾ ਚੁਕਿਆ 
ਨਰਮ ਕਲਾਈ 
ਅਜੇ ਵੀ ਹੱਥ ਵਿੱਚ 

================ਪੱਗ===============
100
ਹਵਾ ਦਾ ਬੁੱਲਾ
ਹਰੀ ਪੱਗ ਵੱਲ ਉੱਡਿਆ 
ਇੱਕ ਪੀਲਾ ਪੱਤਾ 

================ਸੀਸਾ ===============
101
ਸੀਸ਼ਾ
ਚੁੰਜੋ ਚੁੰਜੀ ਹੋ ਰਹੀਆਂ 
ਦੋ ਚਿੜੀਆਂ 

=================ਵਸੀਅਤ =============
102
ਆਥਣ ਵੇਲਾ 
ਬਾਪੂ ਜੀ ਲਗਾ ਰਹੇ 
ਵਸੀਅਤ ਤੇ ਅੰਗੂਠਾ 

================ਫੁੱਲ ਝੜੀ ==============
103
ਫੁੱਲ ਝੜੀ 
ਤੇਜ਼ ਚਾਨਣ ਵਿਚ ਚਮਕੇ 
ਤਿੱਖੇ ਨਕ਼ਸ਼ 

================ਚੈਟ================
104
ਗਰੁੱਪ ਚੈਟ 
ਰਲਗੱਡ ਹੋਏ 
ਸਵਾਲਾਂ ਦੇ ਜਵਾਬ 

=================ਘੜੀ ==============
105
ਰੁੱਕ ਗਈ 
ਘੜੀ ਦੀ ਟਿੱਕ ਟਿੱਕ 
ਵੈਦ ਸਿਰ ਫੇਰ ਰਿਹਾ 

================ਚਿੱਠੀ ===============
106
ਚਿੱਠੀ ਪੜ ਰਹੀ 
ਨਿਗਾਹ ਟਿਕੀ 
'ਤੇਰਾ ਮੀਤ ' ਤੇ 

================ਪਗ ਡੰਡੀ==============
107
ਫੁੱਲਾਂ ਦੀ ਬਹਾਰ 
ਪਗ ਡੰਡੀ ਤੇ 
ਸੁੱਕੀਆਂ ਪੱਤੀਆਂ

================ਬਾਬਾ==============
108
ਖੂੰਡੀ ਨਾਲ ਕਢ ਰਿਹਾ 
ਮੰਜੀ ਥਲਿਓਂ 
ਠਿਬੇ ਛਿੱਤਰ 

================ਤਵੀਤੀ==============
109
ਵੇਖ ਉਸਨੂੰ 
ਨੀਵੀਂ ਪਾ ਰੱਖਿਆ 
ਤਵੀਤੀ ਉੱਤੇ ਹੱਥ 

================ਪਰਨਾਲਾ =============
110
ਚੁੱਪ ਹੋਈ 
ਪਰਨਾਲੇ ਦੀ ਟਿੱਪ ਟਿੱਪ
ਸਤਰੰਗੀ ਪੀਂਘ 

==================ਪੱਤਝੜ==============
111
 ਪੱਤਝੜ
ਪੀਲੇ ਪੱਤਿਆਂ ਨੇ ਢੱਕੀ 
ਬਾਬੇ ਬ੍ਲੌਰੇ ਦੀ ਮਟੀ

================ਪਰਛਾਵਾਂ ================
112
ਢਲੀ ਦੁਪਿਹਰ 
ਸੜਕ ਪਾਰ ਕਰ ਗਿਆ 
ਸਫੈਦੇ ਦਾ ਪਰਛਾਵਾਂ 

=================ਦੀਵੇ=================
113
ਦੀਵੇ ਪਾਲੋ ਪਾਲ 
ਲਟ ਲਟ ਬਲ ਰਹੀ 
ਨਿੱਕੇ ਦੀ ਮਸ਼ਾਲ 

================ਕ੍ਰੇਨ=================
114
ਕ੍ਰੇਨ ਨੇ ਚੁੱਕ ਲਿਆ 
ਸੜਕ ਤੇ ਪਿਆ 
ਰੁੱਖ ਦਾ ਪਰਛਾਵਾਂ 

================ਮਨਸੁਈ ਫੁੱਲ   ================
115
ਸੁਗੰਧੀ ਛਿੜਕ ਰਿਹਾ 
ਗੁਲਦਸਤੇ ਵਿੱਚ 
ਮਨਸੁਈ ਫੁੱਲ

================ਗਿਧਾ===============
116
ਵਿਆਹ 
ਗਿਧਾ ਪਾਉਂਦੀ ਦੀਆਂ 
ਟੁੱਟੀਆਂ ਦੋ ਵੰਗਾਂ

================ਪੋਚਾ ===============
117
ਪੋਚਾ ਸੁੱਕਣ ਤੋਂ ਪਹਿਲਾਂ 
ਬੀਵੀ ਦੀ ਲਾਲਾ-ਲਾਲਾ 
ਫਰਸ਼ ਤੇ ਪੈੜਾਂ 

================ਆਲ੍ਹਣਾ ==============
118
ਪੱਤਝੜ ਤੋਂ ਬਾਅਦ -
ਨਿਪੱਤਰੇ ਰੁੱਖ ਤੇ 
ਖਾਲੀ ਆਹਲਣਾ 

===============ਬੰਗਲਾ ===============
119
ਬੰਗਲਾ -
ਨਿੱਕੀ ਤਰੇੜ ਵਿੱਚ 
ਵੜ ਰਹੀ ਕੀੜੀ

================ਕੰਧ ================
120
ਘਰ ਵਿਚਕਾਰਲੀ 
ਕੰਧ ਨਾਲ ਢੋਅ ਲਾਈ
ਬੈਠਾ ਬਾਪੂ 

================ਡੋਲੀ==============
121
ਧੀ ਦੀ ਡੋਲੀ 
ਅੱਖਾਂ ਗਿੱਲੀਆਂ
ਮੋਢਾ ਵੀ 

================ਦੋ ਚੰਨ ==============
122
ਅੰਗੂਠੇ ਨਾਲ 
ਆਨਾ ਦੱਬ ਬਣਾਵੇ 
ਇੱਕ ਤੋਂ ਦੋ ਚੰਨ 

=================ਰੁੱਖ =============
123
ਕੋਸੀ ਧੁੱਪ 
ਲਿਸ਼ਕਿਆ ਸੱਕ ਵਿਹੂਣੇ 
ਸੁੱਕੇ ਰੁੱਖ ਦਾ ਤਣਾ

=================ਡੋਲੀ=============
124
ਡੋਲੀ -
ਦੂਰ ਖੜੇ ਗਭਰੂ ਦੇ 
ਸਫੇ ਦਾ ਲੜ ਗਿੱਲਾ 

================ਵੰਗਾਂ ==============
125
ਗਿੱਲੇ ਵਾਲ 
ਛੰਡਦੀ ਦੀਆਂ 
ਛਨ੍ਕੀਆਂ ਵੰਗਾਂ 

===============ਵਾਲਾਂ ਦੀ ਲਟ===========
126
ਵਾਲਾਂ ਦੀ ਲਟ 
ਫੇਰ ਚੰਨ ਕੋਲੋਂ ਲੰਘੀ 
ਕਾਲੀ ਬੱਦਲੀ 

================ਰੇਹੀ=============
127
ਰੇਹੀ ਲੱਗੀ ਕੰਧ 
ਦਿੱਖ ਰਹੀਆਂ 
ਚਾਨਣ ਦੀਆਂ ਲੀਕਾਂ 

================ਅੰਗੜਾਈ =============
128
ਅੰਗੜਾਈ 
ਕਿਰ ਗਈਆਂ
ਫੁੱਲ ਪੱਤੀਆਂ

===============ਚਿੱਠੀ ===============
129
ਚਿੱਠੀ ਪੜ ਰਿਹਾ 
ਲਿਖ ਤੁਮ 
ਬਾਬਾ ਖੇਮਾ 

================ਚੰਨ =============
130
ਕਾਹੀ ਦਾ ਬੁੰਬਲ  
ਦੋ ਹਿਸਿਆਂ 'ਚ ਵੰਡਿਆ 
ਪੁੰਨਿਆ ਦਾ ਚੰਨ 

================ਵੈਲਨਟਾਈਨ ਡੇ==========
131
ਵੈਲਨਟਾਈਨ ਡੇ
ਫੁੱਲਾਂ ਤੋਂ ਸੱਖਣਾ 
ਗੁਲਾਬ ਦਾ ਬੂਟਾ 

================ਮੁਖੜਾ ==============
132
ਪੱਠੇ ਕੁਤਰਦਾ ਰੁਕਿਆ 
ਚੱਕਰ ਵਿਚੋਂ ਵੇਖ ਰਿਹਾ 
ਰੁੱਗ ਲਾਉਂਦੀ ਦਾ ਮੁਖੜਾ 

=================ਗੋਰੀ ਗਲ੍ਹ ============
133
ਪੀਂਘ ਦਾ ਹੁਲਾਰਾ 
ਗੋਰੀ ਗਲ੍ਹ ਨੂੰ ਫੇਰ ਛੂਹਿਆ 
ਪਿੱਪਲ ਦਾ ਪੱਤਾ 

===============ਸੂਰਜ=============
134
ਕਬਰਾਂ ਵਾਲਾ ਰਾਹ 
ਕਾਲੀ ਕਿੱਕਰ 'ਚ ਉਲਝਿਆ 
ਸੰਧੂਰੀ ਸੂਰਜ 

===============ਬਨਾਵਟੀ ਫੁੱਲ ============
135
ਸੁਗੰਧੀ ਛਿੜਕ ਰਿਹਾ 
ਗੁਲਦਸਤੇ ਵਿੱਚ 
ਬਨਾਵਟੀ ਫੁੱਲ 

=================ਚੇਨ ===============
136
ਕੜਚ ਦੇਣੇ ਉੱਤਰੀ
ਸਾਇਕਲ ਦੀ ਚੇਨ 
ਉਸਦਾ ਘਰ 

===============ਠੰਡ==================
137
ਠੰਡੀ ਯੱਖ ਸਵੇਰ 
ਹੱਥ ਤੇ ਹੱਥ ਘਸਾ 
ਕਰੇ ਓਹੋ ਹੋ ਹੋ ਹੋ ..

=================ਸੁਨਿਹਰੀ ਭੂੰਡੀ ==========
138
ਆਥਣ ਵੇਲਾ 
ਸਣ ਦੇ ਫੁੱਲਾਂ ਤੇ ਖੇਡ ਰਹੀ 
ਸੁਨਿਹਰੀ ਭੂੰਡੀ 
(ਡਾਕਟਰ ਅਮਿਤੋਜ਼ ਜੀ ਕਵਿਤਾ ਤੋਂ ਪ੍ਰੇਰਤ )
=================ਕਾਂਟਾ===============
139
ਤੇਜ਼ ਤੇਜ਼ ਲੰਘੀ 
ਮੁੜਕੇ ਵੇਖਦੀ ਦਾ ਹਿੱਲਿਆ 
ਝਬੂਲੀ ਵਾਲਾ ਕਾਂਟਾ 

================ਨਵੀਂ ਮੁੰਦਰੀ =============
140
ਉਂਗਲ ਕਰ ਕਰ 
ਗੱਲਾਂ ਕਰ ਰਹੀ 
ਨਵੀਂ ਮੁੰਦਰੀ 

=================ਬਿਆਈਆਂ =============
141
ਭਰ ਗਈਆਂ
ਗਰੀਬੂ ਦੇ ਹੱਥ ਦੀਆਂ ਬਿਆਈਆਂ 
ਕੜਾਹ ਪ੍ਰਸ਼ਾਦ ਦੀ ਦੇਗ 

===================ਅਲਾਰਮ=============
142
ਅਲਾਰਮ ਬੰਦ ਕਰ 
ਉਸ ਫੇਰ ਦੱਬਿਆ 
ਰਜਾਈ ਦਾ ਲੜ 

================ਯਾਦ ================
143
ਉਸਦੀ ਯਾਦ 
ਜੋੜ ਰਹੀ 
ਤੰਦ ਨਾਲ ਤੰਦ 

================ਭਾਫ=================
144
ਉਸ ਹੱਥ ਘੁੱਟਿਆ 
ਕੌਫੀ ਮੱਗ ਚੋਂ
ਨਿੱਕਲ ਰਹੀ ਭਾਫ 

================ਅਟੇਰਨ===============
145
ਅਟੇਰਨ -
ਇੱਕ ਲੈਅ ਵਿੱਚ ਹਿੱਲ ਰਹੇ 
ਬੂਢ਼ੇ ਹੱਥ 

=================ਸਾਰੀ ਛੁੱਟੀ============
146
ਸਾਰੀ ਛੁੱਟੀ
ਸਕੂਲ ਦੇ ਮੈਦਾਨ ਚੋਂ ਉੱਠਿਆ 
ਗਰਦ ਓ ਗੁਬਾਰ 

=================ਉਸਦਾ ਨਾਂ ============
147
ਯਾਰਾਂ ਦੀ ਮਹਿਫਲ 
ਦੁੱਖ ਦੱਸਣ ਲੱਗਿਆਂ
ਆਇਆ ਉਸਦਾ ਨਾਂ 

================ਖੇਸ ===============
148
ਘਾਣੀ 'ਚ ਵੜਨ ਤੋਂ ਪਹਿਲਾਂ 
ਮਜਦੂਰ ਨੇ ਖੋਲੀ 
ਖੇਸ ਦੀ ਨਿਘ੍ਗ੍ਹੀ ਬੁੱਕਲ 

=================ਪਹਿਲੀ ਮੁਲਾਕਾਤ=======
149
ਸਾਉਣ ਦਾ ਮਹੀਨਾ 
ਪਹਿਲੀ ਬਰਸਾਤ 
ਮੁਲਾਕਾਤ ਵੀ..
================ਪਤੰਗੀਆਂ ==============
150
ਵਿਆਹ ਵਾਲਾ ਘਰ 
ਚੁਰ ਦੇ ਧੂਏਂ ਨਾਲ ਹਿੱਲੀਆਂ 
ਰੰਗਦਾਰ ਪਤੰਗੀਆਂ
==================ਧੌਲਾ ਵਾਲ ==============
151
ਮੈਰਿਜ਼ ਐਨਵਰਸਰੀ
ਰੋਟੀ ਚੋਂ ਨਿੱਕਲਿਆ 
ਇੱਕ ਧੌਲਾ ਵਾਲ 
==================ਰਾਹਤ ਫੰਡ ===============
152
ਰਾਹਤ ਫੰਡ 
ਸੁੱਕਾ ਰਹਿ ਗਿਆ 
ਕੰਨੀ ਦਾ ਕਿਆਰਾ 
===================ਬੀਜ=================
153
ਚੁੱਕਿਆ ਗਿਆ 
ਧਰਤੀ ਦਾ ਇੱਕ ਹਿੱਸਾ 
ਪੁੰਗਰਦਾ ਬੀਜ 

==================ਨੰਨਾ ਦਰਿਆ ============
154
ਮੀਂਹ ਤੋਂ ਬਾਅਦ 
ਕਾਗਜ਼ ਦੀ ਕਿਸ਼ਤੀ 
ਇੱਕ ਨੰਨਾ ਦਰਿਆ 

================ਗੋਰੀ ਗੱਲ ===============
155
ਗੋਰੀ ਗੱਲ 'ਚ ਟੋਆ 
ਦੇਰ ਬਾਅਦ ਝਮਕੀ 
ਮੁੰਡੇ ਨੇ ਅੱਖ 
=================ਗੁੜ ਵਾਲੇ ਚੌਲ ============
156
ਚਾਹਾਂ ਵੇਲਾ 
ਗੁੜ ਵਾਲੇ ਚੌਲਾਂ ਦੀ ਖੁਸ਼ਬੂ 
ਅੰਬੋ ਦਾ ਚੌਂਕਾ
==================ਤਿੱਤਲੀਆਂ ===========
157
ਪਹਾੜੀ ਅੱਕ ਦੇ ਫੁੱਲ 
ਪਿੰਡੋਂ ਬਾਹਰਵਾਰ ਆਈਆਂ
ਦੋ ਤਿੱਤਲੀਆਂ 
==================ਸੁੰਨਾ ਘਰ  ==============
158
ਸੁੰਨਾ ਘਰ 
ਜਿੰਦਰੇ ਚਾਬੀ ਵਿਚਾਲੇ ਆਈ 
ਹੰਝੂਆਂ ਦੀ ਪਰਤ 
==================ਮਸਤੀ ===============
159
ਸਿਰ ਮੜਾਸਾ 
ਗਾਣੇ ਗਾਉਂਦਾ ਜਾਵੇ 
ਗੱਡੇ ਦੀ ਲੀਹ 
==================ਫਾਟਕ ===============
160
ਫਾਟਕ ਬੰਦ 
ਲਾਈਨ ਪਾਰ ਕਰ ਰਿਹਾ 
ਖੰਭੇ ਦਾ ਪਰਛਾਵਾਂ
==================ਚੰਨ ਦੀ ਫਾੜੀ ===========
161
ਅਸ਼ੋਕਾ ਟ੍ਰੀ 
ਤਿੱਖੀ ਟੀਸੀ ਤੇ ਅਟਕੀ 
ਚੰਨ ਦੀ ਫਾੜੀ
=================ਪੱਗਡੰਡੀਆਂ =============
162
ਮ੍ਛਰਾਂ ਦਾ ਝੁੰਡ 
ਬਣ ਰਹੀਆਂ 
ਹਵਾਈ ਪੱਗਡੰਡੀਆਂ
==================ਵੇਲ================
163
ਸਾਗਵਾਨ ਦਾ ਰੁੱਖ 
ਜੜਾਂ 'ਚ ਮੌਲ ਰਹੀ 
ਨਿੱਕੇ ਪੱਤੇ ਦੀ ਵੇਲ 
==================ਬੁੱਕਲ ==============
164
ਸੂਹੇ ਸ਼ਾਲੂ ਦੀ ਬੁੱਕਲ 
ਸਰੀਂਹ ਪੱਤਿਆਂ ਚੋਂ ਦਿਸ ਰਿਹਾ 
ਨਵਾਂ ਨਕੋਰ ਚੰਨ 

===================ਤਾਰਾ===============
165
ਪਹੁ ਫੁਟਾਲਾ 
ਡੇਕ ਦੀ ਟੀਸੀ ਲੱਗਿਆ 
ਨਿੱਕਾ ਤਾਰਾ 

================ਨਦੀ ===============
166
ਅਧੀ ਰਾਤ 
ਸ਼ਾਂਤ ਵਹਿ ਰਹੀ 
ਤਾਰਿਆਂ ਭਰੀ ਨਦੀ 
================ਬੀਵੀ================
167
ਬੀਵੀ ਪੇਕੇ 
ਬ੍ਰਾਉਨ ਪੈਂਟ ਦੇ 
ਦੋ ਦੋ ਕ੍ਰੀਜਾਂ 

==================ਕਾਲੀ ਸੜਕ ============
168
ਚਾਂਦੀ ਰੰਗਾ ਪਹਾੜ 
ਖਹਿ ਕੇ ਲੰਘ ਰਹੀ 
ਕਾਲੀ ਸੜਕ 
==================ਮੁਰਕੀ ================
169
ਸ਼ਿਖਰ ਦੁਪਿਹਰ 
ਖਾਲ ਘੜਦੇ ਨੂੰ ਲਭੀ 
ਬੰਤੋ ਦੀ ਮੁਰਕੀ 
================ ਲਹਿੰਗਾ ================
170
ਉਨਾਭੀ ਲਹਿੰਗਾ 
ਸੀਸਿਆਂ ਚੋਂ ਵੱਜੀ 
ਸਤਰੰਗੀ ਲਿਸ਼ਕੋਰ 
================ਘਾਟੀ==================
171
ਤੰਗ ਘਾਟੀ 
ਨੇੜਿਓਂ ਹੋ ਕੇ ਲੰਘੇ 
ਨਦੀ ਦੇ ਕਿਨਾਰੇ 
================= ਆਲਾ===============
172
ਜਲ ਰਿਹਾ 
ਸਰੋਂ ਦਾ ਤੇਲ 
ਥਿੰਦੇ ਆਲੇ ਚੋਂ ਖੁਸ਼ਬੂ 
================= ਲੋਕਟ================
173
ਕੜਾਕੇ ਦੀ ਠੰਡ 
ਸ਼ਾਲ ਵਿੱਚ ਲੁਕਿਆ 
ਚੇਨੀ ਦਾ ਲੋਕਟ 
================= ਸੁਪਨਾ ===============
174
ਸਹੇਲੀ ਨੂੰ 
ਸੁਪਨਾ ਦੱਸੇ 
ਗੋਰੀ ਗੱਲ੍ਹ ਤੇ ਲਾਲੀ 
=================ਆਤਿਸ਼ਬਾਜੀ ============
175
ਕਾਲੀ ਰਾਤ
ਆਖਰ ਨਿਗਲ ਲਈ
ਹਨੇਰੇ ਨੇ ਆਤਿਸ਼ਬਾਜੀ 
==================ਸ਼ੂਕ================
176
ਅੰਮ੍ਰਿਤ ਵੇਲਾ 
ਬਾਣੀ ਦੇ ਨਾਲ ਨਾਲ ਸੁਣੇ 
ਬਹੁਕਰ ਦੀ ਸ਼ੂਕ 
================== ਦੰਦਾਸਾ =============
177
ਦੰਦਾਸਾ -
ਕਿਰ੍ਮਚੀ ਫੁੱਲ ਪੱਤੀਆਂ ਤੇ 
ਚਿੱਟੇ ਤ੍ਰੇਲ ਮੋਤੀ 
================== ਚੱਕ===============
178
ਘੁਮਿਆਰ ਦਾ ਚੱਕ 
ਹੱਥਾਂ ਚੋਂ ਪ੍ਰਗਟ ਹੋਇਆ 
ਸੁਰਾਹੀ ਨਾਲ ਦਾ ਪਿਆਲਾ 
================= ਚੀਚ ਵਹੁਟੀ ===========
179
ਵੈਲਨਟਾਈਨ ਡੇ
ਡੇਕ ਦੇ ਫੁੱਲਾਂ ਤੇ ਖੇਡੇ
ਚੀਚ ਵਹੁਟੀ ਦਾ ਜੋੜਾ 
===================ਭੂੰਡੀ ==============
180
ਸਾਉਣ ਮਹੀਨਾ 
ਕਾਲੇ ਭੂੰਡ ਮਗਰ ਤੁਰੇ 
ਸੁਨਿਹਰੀ ਭੂੰਡੀ 
==================ਕਨੇਰ ==============
181
ਫੱਕਰ ਦੀ ਕੁੱਟੀਆ 
ਕੰਧ ਉੱਤੋਂ ਦੀ ਝੁੱਕਿਆ 
ਕਨੇਰ ਦਾ ਬੂਟਾ 
================ਇਟਸਿਟ==============
182
ਘਰੇਲੂ ਬਗੀਚੀ 
ਪੁੱਟਕੇ ਪੁੱਠਾ ਕਰ ਸੁੱਟਿਆ 
ਇਟਸਿਟ ਦਾ ਬੂਝਾ 
================= ਛੁਕ ਛੁਕ =============
183
ਗੱਡੀ ਦੀ ਛੁਕ ਛੁਕ 
ਕਾਲੇ ਤਿਲ ਉਤੋਂ ਦੀ ਲੰਘਿਆ
ਬੇਰੰਗ ਹੰਝੂ 
=================ਆੜੀ =============
184
ਕੱਚੀ ਪਹੀ
ਉਂਗਲ 'ਚ ਉਂਗਲ ਪਾ ਤੁਰਿਆ 
ਬਚਪਨ ਦਾ ਆੜੀ  
=================ਡੇਕ ==============
185
ਨਿੱਪਤਰੀ ਡੇਕ 
ਨੀਲੇ ਅਸਮਾਨ ਤੇ 
ਕਾਲੀਆਂ ਲੀਕਾਂ 
 

 

      


 


 


 


3 comments:

 1. all haiku's are beautiful/ awesome

  ReplyDelete
 2. dear veer harvinder,

  sat sri akaal,

  veer ji i have read all your haiku poems. They are all excellent, representing pure punjabi cultural picture.

  Bravo!!

  i was trying to reach you before but i did not have your email address.
  let me start the conversation with this comment.i am also trying my pen on them under the guidance of Dr.Hardeep Kaur sandhu.

  Shall keep in touch with you.

  With affection.

  Bhupinder Singh
  http://chetnadeefasal.blogspot.com
  New York.

  ReplyDelete