Tuesday 8 November 2011

ਗ਼ਜ਼ਲ

ਹੈ ਨਹੀਂ ਕੋਈ ਹਿਸਾਬ ਹਾਕਮ ਦੇ ,ਝੂਠਾਂ ਅਤੇ ਫਰੇਬਾਂ ਦਾ 
ਸਾਨੂੰ ਤਾਂ ਬਸ ਪਤਾ ਹੈ ਯਾਰੋ  ,ਖਾਲੀ ਹੁੰਦੀਆਂ  ਜੇਬਾਂ ਦਾ 

ਵਿੱਚ  ਬਜ਼ਾਰੀਂ  ਜੇਰਾ ਕਰ ਕੇ ,ਆਇਆ ਕੰਮ  ਤੋਂ ਮੁੜਦਾ 
ਅੱਗੇ ਲੰਘ ਗਿਆ ਮੁੱਲ  ਪੁੱਛ ਕੇ ,ਬਿੱਲੂ  ਮਜਬੀ  ਸੇਬਾਂ ਦਾ 

ਬਘਿਆੜਾਂ ਨੇ ਖਿੱਚੀ ਰਲ ਕੇ ,ਹੈ ਲਛਮਣ  ਰੇਖਾ ਵਾੜੇ ਤੇ 
ਚਿਟਿਓਂ ਕਾਲਾ ਰੰਗ ਹੋ ਗਿਆ,ਖੜੀਆਂ ਖੜੀਆਂ ਭੇਡਾਂ ਦਾ 

ਕੁਝ ਨੋਟਾਂ ਦੇ ਬਦਲੇ ਰੁਲ੍ਣੀ ,ਫੇਰ ਇਜ਼ਤ ਹੈ ਕਿਰਤੀ ਦੀ 
ਹੁਣ  ਫੇਰ ਹੋਣਗੇ  ਰਾਜੀਨਾਮੇ ,ਤੇ ਮੁਢ   ਬਝਣਾ ਝੇਡਾਂ ਦਾ 

ਮਹਿਫਲ ਚੋਂ ਉਸਦੀ  ਯਾਰੋ ,ਪੱਲੇ  ਤਾਂ  ਕੁਝ  ਪਿਆ ਨਹੀਂ 
ਯਾਦ ਹੈ  ਬਸ ਸ਼ੋਰ ਸ਼ਰਾਬਾ ,ਤੇ ਥੱਪ-ਥ੍ਪਾਉਣਾ ਮੇਜਾਂ ਦਾ 

ਨੇਤਾ ਦੀ ਗਲਵਕੜੀ  ਨੂੰ ,ਦੱਸ ਰਿਹਾ ਉਹ ਹੁੱਬ,, ਹੁੱਬ ਕੇ
ਕੀ ਭੇਤ   ਹਰਵਿੰਦਰ  ਤਾਈਂ , ਵੋਟ ਰੁੱਤ  ਦੀਆਂ ਖੇਡਾਂ ਦਾ .........................ਹਰਵਿੰਦਰ ਧਾਲੀਵਾਲ 

2 comments:

  1. ਕੌੜੀਆਂ ਪਰ ਸੱਚੀਆਂ ਗੱਲਾਂ ਦੀ ਪਕੜ.....
    ਇੱਕ ਮਜਦੂਰ ਨੂੰ ਓਸ ਦੀ ਦਿਹਾੜੀ 'ਚੋਂ ਰੋਟੀ ਹੀ ਮਿਲ ਜਾਏ ਬਹੁਤ ਹੈ....ਸੇਬ ਤਾਂ ਦੂਰ ਏਸ ਮਹਿੰਗਾਈ ਦੇ ਜ਼ਮਾਨੇ 'ਚ ਓਹ ਤਾਂ ਸੇਬਾਂ ਦੀ ਤਾਂ ਖੁਸ਼ਬੋ ਵੀ ਉਹ ਖਰੀਦ ਨਹੀਂ ਸਕਦਾ ।

    ਦੂਜਾ ਸ਼ੇਆਰ.....ਮਹਿਫਲਾਂ 'ਚ ਸ਼ੋਰ ਸ਼ਰਾਬੇ ਤੋਂ ਬਿਨਾਂ ਕੁਝ ਨਹੀਂ ਲੱਭਦਾ ।

    ਵਧੀਆ ਸੋਚ !

    ਹਰਦੀਪ

    ReplyDelete
  2. ਆਪਣੇ ਅਣਮੁੱਲੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਹਰਦੀਪ ਭੈਣ ......!!!

    ReplyDelete