Wednesday, 16 November 2011

ਗ਼ਜ਼ਲ

ਮਾਰ ਲਿਆ ਰੁੱਸਵਾਈਆਂ  ਨੇ 
ਤੇਰੀਆਂ ਬੇ ਪਰਵਾਹੀਆਂ  ਨੇ 


ਸਾਡੀ ਝੋਲੀ ਦੇ ਵਿੱਚ ਪਈਆਂ
ਲੰਮੀਆਂ ਬਹੁਤ ਜੁਦਾਈਆਂ ਨੇ 


ਤੇਰੇ  ਨਾਂ ਦਾ ਪੱਥਰ ਗੱਡਿਆ 
ਮਿਲ ਜੁਲ ਕੇ ਸਭ ਰਾਹੀਆਂ ਨੇ 


ਰੌਨਕ ਲੈ ਗਿਓਂ ਨਾਲ ਆਪਣੇ
ਜਿੰਦ ਘੇਰ ਲਈ ਤਨਹਾਈਆਂ ਨੇ 


ਡੌਰ ਭੌਰ ਜੀਆਂ ਝਾਕੀ ਜਾਵਣ 
ਸਧਰਾਂ ਹੁਣ  ਬੁਖ੍ਲਾਈਆਂ  ਨੇ 


ਨੈਣੀਂ  ਪਾ  ਯਾਦਾਂ ਦਾ  ਕਜਲਾ 
ਘਟਾ ਕਾਲੀਆਂ ਚੜ ਆਈਆਂ ਨੇ 


ਤੇਰੇ ਕੀ  ਸੀ ਵੱਸ  ਹਰਵਿੰਦਰਾ 
ਜਦ  ਤਾਰਾਂ ਧੁਰ ਤੋਂ ਆਈਆਂ ਨੇ ..............ਹਰਵਿੰਦਰ ਧਾਲੀਵਾਲ 

3 comments:

 1. ਹਰਵਿੰਦਰ ਤੁਹਾਡਾ ਬਲੌਗ ਅਜ ਪਹਿਲੀ ਵਾਰ ਵੇਖਿਆ...ਬਹੁਤ ਖੂਬਸੂਰਤ ਤੇ ਲਿਖਦੇ ਤੇ ਤੁਸੀਂ ਹੋ ਹੀ ਸੁਹਣਾ !! ਦੁਆਵਾਂ !!

  ReplyDelete
 2. ਸੁਰਜੀਤ ਦੀਦੀ ,ਬਲੋਗ ਤੇ ਜੀ ਆਇਆਂ ਨੂੰ ...!!
  ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ ਦੀਦੀ ...
  ਤੁਹਾਡੇ ਵਰਗੀਆਂ ਭੈਣਾਂ ਦੀਆਂ ਦੁਆਵਾਂ ਦੇ ਸਿਰ ਤੇ ਉਡਦੇ ਫਿਰਦੇ ਹਾਂ .......!!!

  ReplyDelete
 3. bahut hi khoobsurat gazal..........!!!

  ReplyDelete