Friday, 18 November 2011

ਗ਼ਜ਼ਲ

ਹਰ ਮਹਿਫਲ ਵਿੱਚ ਹਾਜਰੀਆਂ ਲਗਵਾਈ ਚੱਲ 
ਟੁੱਟੇ ਭੱਜੇ,ਵਿੰਗੇ ਟੇਢੇ,ਅੱਖਰ ਚਾਰ ਸੁਣਾਈ ਚੱਲ 


ਕਿਸੇ ਸ਼ਾਇਰ ਦੀ ਰਚਨਾ ਸੁਣਨ ਦੀ ਲੋੜ ਨਹੀਂ 
ਬਸ ਇੰਡ ਤੇ ਆਕੇ, ਤਾੜੀ ਖੂਬ  ਵਜਾਈ  ਚੱਲ 


ਖੱਟੀ ਚੱਲ ਵਾਹ ਵਾਹ, ਸ਼ੇਅਰ ਸੁਣਾ ਕੇ ਚੋਰੀ ਦੇ 
ਬੇ ਸ਼ਰ੍ਮੀ ਨਾਲ  ਬੁੱਲੀਆਂ ਵਿੱਚ ਮੁਸਕਾਈ ਚੱਲ 


ਨਜ਼ਮ, ਲੇਖ  ਵਿੱਚ  ਫਰਕ  ਜੇ ,ਤੈਨੂੰ ਲਭੇ  ਨਾ 
'ਸੋਹਣੀ ਰਚਨਾ' ਕਹਿ ਕੇ, ਡੰਗ  ਟਪਾਈ  ਚੱਲ 


ਬਣ  'ਸੰਪਾਦਕ'  ਓਨਲਾਈਨ  ਇੱਕ  ਪੇਪਰ ਦਾ 
ਕੱਚਾ ਪਿੱਲਾ ਜੋ ਵੀ ਹੋਵੇ,ਉਸਦੇ ਵਿੱਚ ਸਮਾਈ ਚੱਲ 


ਪਰਵਾਹ ਨਾ ਕਰ, ਕਿਸੇ ਨਾਢੂ ਖਾਂ ਹਰਵਿੰਦਰ ਦੀ      
ਤੂੰ,  ਤੋਰੀ  ਫੁਲਕਾ, ਚਲਦਾ ਜਿਵੇਂ,  ਚਲਾਈ  ਚੱਲ ......................ਹਰਵਿੰਦਰ ਧਾਲੀਵਾਲ 

6 comments:

 1. ਬਹੁਤ ਹੀ ਤਕੜਾ ਵਿਅੰਗ ਸੌਖਿਆਂ ਹੀ ਕਹਿ ਦਿੱਤਾ ਏਸ ਗਜ਼ਲ ਨੇ........
  ਬਸ ਐਂਡ 'ਤੇ ਆ ਕੇ ਆਪਾਂ ਨੇ ਤਾਂ ਖੂਬਸੂਰਤ ਰਚਨਾ ਕਹਿ ਛੱਡਣਾ ਹੈ...ਪੱਲੇ ਪਵੇ ਜਾਂ ਨਾ.....ਤੋਰੀ ਫੁਲਕਾ ਜੋ ਚਾਲੂ ਰੱਖਣਾ ਹੈ..ਹਾਂ 'ਚ ਹਾਂ ਤਾਂ ਮਿਲਾਵਾਂਗੇ ਹੀ....
  ਬਹੁਤ ਵਧਾਈ !

  ਹਰਦੀਪ

  ReplyDelete
 2. ਹਰਦੀਪ ਭੈਣ ,ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਵੀਰ ਡਾ ਹੌਸਲਾ ਵਧਾਉਣ ਲਈ ....!!

  ReplyDelete
 3. ਬਹੁਤ ਖੂਬ ਹਰਵਿੰਦਰ !

  ReplyDelete
 4. ਧੰਨਵਾਦ ਸੁਰਜੀਤ ਦੀਦੀ ..........!!

  ReplyDelete
 5. ਬਹੁਤ ਸੋਹਣਾ ਅਤੇ ਦਿਲਕਸ਼ ਲਿਖਦੇ ਹੋ ਤੁਸੀਂ,ਧਾਲੀਵਾਲ ਸਾਹਿਬ

  ReplyDelete
 6. ਬਲਜੀਤ ਪਾਲ ਜੀ ,ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ....!!!

  ReplyDelete