Saturday, 3 September 2011

ਗ਼ਜ਼ਲ

ਬੋਲਣ ਲਗਿਆਂ ਬੋਲ ਲਰ੍ਜਦੇ,ਤੂੰ ਚੰਗਾ ਨਹੀਂ ਕੀਤਾ .
ਨਾਲ ਕਰਕੇ ਗਦਾਰੀ ਫਰਜ਼ ਦੇ ,ਤੂੰ ਚੰਗਾ ਨਹੀਂ ਕੀਤਾ


ਚੰਗਾ ਤਾਂ ਇਹੀ ਸੀ ਕੇ ,ਤੂੰ ਵਰਤਦਾ ਸਾਡੇ ਨਾਲ ,
ਸਾਨੂ ਹੀ ਯਾਰਾ ਵਰਤ ਕੇ,ਤੂੰ ਚੰਗਾ ਨਹੀਂ ਕੀਤਾ .

ਦਾਦ ਦੇਣੀ ਬਣਦੀ ਸੀ,ਸਾਡੀ ਤਰਕਸ਼ੀਲਤਾ ਦੀ ਤੈਨੂ,
ਮਖੋਲ ਉਡਾ ਸਾਡੇ ਤਰਕ ਦੇ ,ਤੂੰ ਚੰਗਾ ਨਹੀਂ ਕੀਤਾ .


ਲੀਡਰ ਦੀ ਆਮਦ ਤੇ ,ਤੂੰ ਸ਼ਹਿਰ ਚ ਪਾਣੀ ਛਿੜਕਿਆ ,
ਪਾਣੀ ਤਾਂ ਲੋਕ ਪੀਣ ਨੂੰ ਤਰਸਦੇ ,ਤੂੰ ਚੰਗਾ ਨਹੀਂ ਕੀਤਾ .

ਪੇਟੋਂ ਭੁੱਖੇ ਆਂ ਅਸੀਂ ,ਗੁਰਬਤ ਦੇ ਮਾਰੇ ਆਂ,
ਮੈਖਾਨੇ ਖੋਲ ਵਿਦੇਸ਼ੀ ਤਰਜ਼ ਤੇ,ਤੂੰ ਚੰਗਾ ਨਹੀਂ ਕੀਤਾ .

ਹਰਵਿੰਦਰ ਨੇ ਮੰਗਣਾ ਇਕ ਦਿਨ ,ਹਿਸਾਬ ਪੂਰੇ ਦਾ ਪੂਰਾ ,
ਉਸਦੇ ਹਿੱਸੇ ਦਾ ਖਰਚ ਕੇ ,ਤੂੰ ਚੰਗਾ ਨਹੀਂ ਕੀਤਾ ....................ਹਰਵਿੰਦਰ ਧਾਲੀਵਾਲ No comments:

Post a Comment