Wednesday 11 July 2012

ਗਜ਼ਲ

ਜਿਸਨੂੰ ਜੋ ਵੀ ਚਾਹਤ ਉਸਨੂੰ  ਉਹ ਚਾਹਤ ਮਿਲੇ 
ਸਾਨੂੰ ਤਾਂ ਬਸ ਔੜ ਮਾਰੀ ਰੁੱਤੇ ਉਸਦਾ ਖਤ ਮਿਲੇ 
.........
ਚੁੱਪ ਰਹਿਣ ਤੇ ਲੋਕਾਂ ਨੇ ਹੈ  ਭੰਡਣਾ ਪਾਣੀ ਪੀ ਪੀ 
ਕੁੱਝ ਬੋਲਾਂ ਤਾਂ ਬਲਦੇ ਸ਼ਬਦਾਂ ਦੀ ਬਗਾਵਤ ਮਿਲੇ 
.........
ਸੋਫੀ ਬੰਦਾ ਕੀ ਗੱਲ ਕਰਲੂ ਪਿਆਰ ਮੁਹੱਬਤ ਵਾਲੀ 
ਬਸ ਕੌੜਾ ਪਾਣੀ ਸੰਘੋਂ ਲਾਹ ਕੇ  ਹੋ ਮਦਮਸਤ ਮਿਲੇ 
.........
ਭੱਜੀਆਂ ਬਾਹਵਾਂ ਨੇ ਤਾਂ ਆਖਰ  ਗਲ ਨੂੰ ਆਉਣਾ 
ਧਾ  ਗਲਵੱਕੜੀ  ਪਾਈ  ਹੋ  ਕੇ  ਵੱਟੋ  ਵੱਟ  ਮਿਲੇ 
..........
ਸਾੜ ਸੁੱਟਿਆ ਪਿੰਡਾ  ਹਰਵਿੰਦਰ  ਗਰਮ ਹਵਾਵਾਂ 
ਵਿੱਚ ਤੰਦੂਰ  ਵੜ  ਵੇਖੀਏ  ਸ਼ਾਇਦ ਰਾਹਤ ਮਿਲੇ ........ਹਰਵਿੰਦਰ ਧਾਲੀਵਾਲ 

4 comments:

  1. ਹਰਵਿੰਦਰ ਵੀਰੇ,
    ਬਹੁਤ ਵਧੀਆ ਲਿਖਿਆ ਹੈ.....
    ਚੁੱਪ ਰਹਿਣ ਤੇ ਲੋਕਾਂ ਨੇ ਹੈ ਭੰਡਣਾ ਪਾਣੀ ਪੀ ਪੀ
    ਕੁੱਝ ਬੋਲਾਂ ਤਾਂ ਬਲਦੇ ਸ਼ਬਦਾਂ ਦੀ ਬਗਾਵਤ ਮਿਲੇ

    ਦੁਨੀਆਂ ਨਾ ਚੁੱਪ ਰਹਿਣ ਦਿੰਦੀ ਹੈ ਨਾ ਬੋਲਣ ਵਾਲ਼ੇ ਨੂੰ ਸੁਣਦੀ ਹੈ।

    ReplyDelete
  2. ਭੱਜੀਆਂ ਬਾਹਵਾਂ ਨੇ ਤਾਂ ਆਖਰ ਗਲ ਨੂੰ ਆਉਣਾ
    ਧਾ ਗਲਵੱਕੜੀ ਪਾਈ ਹੋ ਕੇ ਵੱਟੋ ਵੱਟ ਮਿਲੇ

    ਧੁਰ ਅੰਦਰ ਤੀਕ ਗਈਆਂ ਇਹ ਸਤਰਾਂ।
    ਵਧੀਆ ਗਜ਼ਲ !

    ਹਰਦੀਪ

    ReplyDelete
  3. Thanks Varinderjeet veer...!!!!!!!

    ReplyDelete