Wednesday 3 August 2011

ਗ਼ਜ਼ਲ

 ਖਬਰਦਾਰ ਹੋਸਿਆਰ ਅਗੇ ਆਪਣਿਆ ਦੀ ਬਸਤੀ ਏ ,
  ਆਪਣਿਆ ਤੋ ਬਚ ਜਾਵੀਂ ,ਗੈਰਾਂ ਦੀ ਕੀ ਹਸਤੀ ਏ .

ਦਸਾਂ ਨੋਹਾਂ ਦੀ ਕਿਰਤ ਛੱਡ ਕੇ ਹੋ ਜਾ ਠੱਗੀਆਂ ਮਾਰਨ ਤੇ ,
ਜੇ ਤੂੰ ਸਜਣਾ ਦੁਨੀਆ ਉਤੇ, ਚਾਹੁਨਾ ਸੋਹਰਤ ਸਸਤੀ ਏ .

ਮਾੜੇ ਬੰਦੇ ਦੀ ਇਕੋ ਘੁਰਕੀ ,ਫੂਕ ਅਸਾਂ ਦੀ ਕਢ ਦਿੱਤੀ ,
ਮਰ ਜਾਣਾ ਮੈ ਤੇਰੇ ਨਾਂ ਦੀ ,ਜੇਬ ਚ ਪਾ ਕੇ ਪਰਚੀ ਏ,

ਇਕ ਦੂਜੇ ਦੀ ਖੁਸ਼ੀ ਵੇਖ ਕੇ,ਲੋਕੀ ਸੜ-ਬਲ  ਜਾਂਦੇ ਨੇ ,
ਘੋਰ ਸਵਾਰਥ ਪਾਲੀ ਬੈਠੀ, ਤਾਹਿਓਂ ਦੁਨੀਆ ਗਰਕੀ ਏ .

ਚੋਰ ਅਖ ਨਾਲ ਵੇਖੇ ਉਹ ਹੁਸਨ ਦੀਆਂ ਸਰਕਾਰਾਂ ਨੂੰ ,
ਉਪਰੋਂ ਭੋਲਾ ਭਾਲਾ ਬਣਦਾ,ਵਿਚੋਂ ਪੂਰਾ ਠਰਕੀ ਏ ,

ਫੋਨ ਹਰਵਿੰਦਰ ਚੁਕਦਾ ਨਾਂਹੀ ,ਤੇ ਨਾ ਹੀ  ਉਹ ਹਰਕਾਰਾ ,
ਦਰਦੇ-ਦਿਲ ਰੁੱਕੇ ਵਿਚ ਲਿਖ ਕੇ ,ਜਿਦੇ ਹਥ ਭੇਜਿਆ ਦਸਤੀ ਏ ........ਹਰਵਿੰਦਰ ਧਾਲੀਵਾਲ .

1 comment:

  1. ਖਬਰਦਾਰ ਹੋਸਿਆਰ ਅਗੇ ਆਪਣਿਆ ਦੀ ਬਸਤੀ ਏ ,
    ਆਪਣਿਆ ਤੋ ਬਚ ਜਾਵੀਂ ,ਗੈਰਾਂ ਦੀ ਕੀ ਹਸਤੀ ਏ ....................what to say ? shaid ih sab kujh kah gae ne ................great post,

    ReplyDelete