Wednesday, 18 January 2012
ਗਜ਼ਲ

ਮੈਨੂੰ ਵੇਖ ਕਿਓਂ ਲੁਕੋ ਰਿਹੈਂ ਹੱਥ ਵਿਚਲਾ ਖੰਜਰ
ਵੇਖੀਂ! ਕਿਤੇ ਪਿੱਠ ਤੇ ਵਾਰ ਕਰ ਗਦਾਰ ਬਣ ਜਾਵੇਂ
ਆ ਹਿੱਕ ਤੇ ਵਾਰ ਕਰ ਲੈ ਜੇ ਅਖਵਾਉਣੈਂ ਬਹਾਦਰ
ਚੁੱਲਿਆਂ ਦੀ ਅੱਗ ਬੁੱਝ ਗਈ ਤੇ ਸਿਵੇ ਨੇ ਬਲ ਰਹੇ
ਤੇਰੀ ਫੂਕ ਨੇ ਹੈ ਕੀਤਾ ਕੁਝ ਇਸ ਤਰਾਂ ਦਾ ਅਸਰ
ਉੱਡਦੀ ਬਦਲੋਟੀ ਨੂੰ ਆਖੋ ਕੁੱਝ ਬੂੰਦਾਂ ਸੁੱਟ ਜਾਵੇ
ਬੜੇ ਚਿਰਾਂ ਤੋਂ ਪਿਆਸੀ ਯਾਰੋ ਧਰਤੀ ਇਹ ਬੰਜਰ
ਆਖਰ ਤਾਂ ਕਿਰਨ ਨੇ ਚੀਰ ਦੇਣੀ ਹੈ ਧੁੰਦ ਸੰਘਣੀ
ਆਸ ਤਾਂ ਨਹੀਂ ਕਿ ਤੂੰ ਹੋਵੇਂਗਾ ਇਸ ਗੱਲੋਂ ਬੇ ਖਬਰ
ਗੈਰਾਂ ਸੀ ਜਦ ਪੁਛਿੱਆ ਕਿ ਦੱਸ ਤੇਰਾ ਮੀਤ ਕਿਹੜਾ
ਉਸ ਹੌਲੀ ਦੇਣੇ ਕਹਿ ਦਿੱਤਾ ਧਾਲੀਵਾਲ ਹਰਵਿੰਦਰ .............ਹਰਵਿੰਦਰ ਧਾਲੀਵਾਲ
Subscribe to:
Posts (Atom)