Monday 17 October 2011

ਗ਼ਜ਼ਲ

ਦਿਨ ਨੇ  ਦਿਓਆਂ ਵਰਗੇ ,ਇਥੇ  ਰਾਤਾਂ ਨੇ  ਰਾਖਸ਼ੀ ਯਾਰੋ 
ਹਾਲਾਤ ਜੇ ਇੱਦਾਂ ਹੀ ਰਹੇ,ਮੁਸ਼ਕਿਲ ਹੈ ਘਰ ਵਾਪਸੀ ਯਾਰੋ 

ਅਬਲਾ ਦੀ ਹਰ ਚੀਖ ਦਾ ,ਰਿਸ਼ਤਿਆਂ ਦੇ ਹੋਏ ਘਾਣ ਦਾ 
ਹਰ ਸੂਰਜ ਗਵਾਹ ਹੈ  ,ਹਰ ਚੰਨ ਵੀ ਹੈ  ਸਾਖਸ਼ੀ ਯਾਰੋ 

ਚੋਟੀ ਦੇ ਇੱਕ ਨੇਤਾ ਨੇ ,ਕੱਟੀ ਹੈ ਰਾਤ ਦਲਿਤ ਦੇ ਘਰ 
ਮੈਨੂੰ ਤਾਂ ਹੈ ਇਹ ਜਾਪਦੀ ,ਘਟਨਾ ਕੋਈ ਨਾਟਕੀ ਯਾਰੋ 

ਮਹੱਲਾਂ ਤੇ ਦੀਪ ਮਾਲਾ ਕਰ ,ਮੁੜਿਆ ਉਹ ਜਦ ਘਰ ਨੂੰ 
ਵੇਖ ਕੇ ਦੰਗ ਰਹਿ ਗਿਆ,ਆਪਣੇ ਘਰ ਦੀ ਸਾਦਗੀ ਯਾਰੋ 

ਗੱਲਾਂ ਕਰਦਾ ਕਰਦਾ ਹੀ ,ਚੁੱਪ ਹੋ ਗਿਆ ਹਰਵਿੰਦਰ 
ਜੋ ਆਇਆ ਨਹੀਂ ਜੁਬਾਂ ਤੇ ,ਖਬਰੇ ਉਹ ਰਾਜ਼ ਕੀ ਯਾਰੋ ...........ਹਰਵਿੰਦਰ ਧਾਲੀਵਾਲ 

No comments:

Post a Comment